English Language Learners

ਪੰਜਾਬੀ


 
ਸਿਖਿਆ ਵਿਭਾਗ , ਅੰਗ੍ਰੇਜ਼ੀ ਭਾਸ਼ਾ ਸਿਖਾਂਦਰੂਆਂ [English Language Learners] (ELLs) - ਉਹਨਾਂ ਵਿਦਿਆਰਥੀਆਂ ਦੀਆਂ ਲੋਡ਼ਾਂ ਦੀ ਸੇਵਾ ਲਈ ਸਮਰਪਿਤ ਹੈ , ਜੋ ਘਰ ਵਿਚ ਅੰਗ੍ਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਬੋਲਦੇ ਹਨ ਅਤੇ ਜਦੋਂ ਉਹ ਸਾਡੇ ਸਕੂਲ ਸਿਲਸਿਲੇ ਵਿਚ ਆਉਂਦੇ ਹਨ , ਤਾਂ ਉਹਨਾਂ ਦੇ ਅੰਗ੍ਰੇਜ਼ੀ ਮੁਲਾਂਕਣਾਂ ਵਿਚ ਕੁਸ਼ਲਤਾ ਤੋਂ ਘੱਟ ਨੰਬਰ ਆਉਂਦੇ ਹਨ ਅੰਗ੍ਰੇਜ਼ੀ ਭਾਸ਼ਾ ਸਿਖਾਂਦਰੂਆਂ ਬਾਰੇ ਦਫ਼ਤਰ , ELLs , ਸਾਬਕਾ ELLs , ਪ੍ਰਵਾਸੀ , ਅਤੇ ਉਹਨਾਂ ਦੇ ਪਰਿਵਾਰਾਂ ਨੂੰ ਇਕ ਸ਼ਾਨਦਾਰ ਸਿਖਿਆ ਲਈ ਬਰਾਬਰੀ ਅਤੇ ਪਹੁੰਚ ਮੁਹਈਆ ਕਰਦਾ ਹੈ ਟੀਚਰਾਂ , ਸਟਾੱਫ਼ ਅਤੇ ਆਗੂਆਂ ਲਈ ਜ਼ੋਰਦਾਰ ਪੇਸ਼ੇਵਰ ਵਿਕਾਸ ਮੁਹਈਆ ਕਰਕੇ , ਮਾਤਾ-ਪਿਤਾ ਦੀ ਸ਼ਮੂਲੀਅਤ ਨੂੰ  ਉਤਸਾਹਿਤ ਕਰਕੇ ਅਤੇ ਵੱਖ-ਵੱਖ ELL ਵਸੋਂ ਲਈ ਟੀਚਾਬੱਧ ਹੱਲ ਕੱਢਕੇ , ਅਸੀਂ ਸਿੱਖਣ ਦਾ ਇਕ ਅਜਿਹਾ ਮਾਹੌਲ ਤਿਆਰ ਕਰਦੇ ਹਾਂ , ਜੋ ਅਕਾਦਮਿਕ ਪ੍ਰਾਪਤੀ , ਭਾਸ਼ਾ ਵਿਕਾਸ , ਅਤੇ ਭਾਈਚਾਰਿਆਂ ਪਾਰ ਸਹਾਇਤਾ [cross-cultural support] ʻ ਤੇ ਪਿਆਨ ਕੇਂਦਰਿਤ ਕਰਦਾ ਹੈ

ਨਿਊਯਾਰਕ ਸਿਟੀ ਵਿਚ, ਅਸੀਂ ਦੋਭਾਸ਼ੀ ਪ੍ਰੋਗਰਾਮ (ਬਦਲਵੀਂ ਦੋਭਾਸ਼ੀ ਸਿਖਿਆ ਅਤੇ ਦੋ ਭਾਸ਼ਾਵਾਂ) ਮੁਹਈਆ ਕਰਦੇ ਹਾਂ, ਜੋ ਵਿਦਿਆਰਥੀਆਂ ਦੀ ਮਾਂ-ਬੋਲੀ ਦੇ ਵਿਕਾਸ ਅਤੇ ਮਜ਼ਮੂਨ ਜਾਣਕਾਰੀ ਨੂੰ, ਜਦੋਂ ਉਹ ਆਪਣੀਆਂ ਸਮਾਜਕ ਅਤੇ ਅਕਾਦਮਿਕ ਅੰਗ੍ਰੇਜ਼ੀ ਮੁਹਾਰਤਾਂ ਨੂੰ ਵਿਕਸਿਤ ਕਰਦੇ ਹਨ, ਮਜ਼ਬੂਤ ਕਰਦਾ ਹੈਅਸੀਂ ਅੰਗ੍ਰਜ਼ੀ ਨੂੰ ਦੂਜੀ ਭਾਸ਼ਾ ਪ੍ਰੋਗਰਾਮ [English as a Second Language] (ESL) ਵਜੋਂ ਮੁਹਈਆ ਕਰਦੇ ਹਾਂ, ਜੋ ਮਾਂ-ਬੋਲੀ ਦੀ ਸਹਾਇਤਾ ਨਾਲ, ਅੰਗ੍ਰਜ਼ੀ ਭਾਸ਼ਾ ਦੇ ਵਿਕਾਸ ਲਈ ਰਣਨੀਤੀਆਂ ਦੀ ਵਰਤੋਂ ਕਰਦਾ ਹੈ, ਤਾਂ ਕਿ ਵਿਦਿਆਰਥੀ ਅੰਗ੍ਰੇਜ਼ੀ ਵਿਚ ਭਾਸ਼ਾ ਅਤੇ ਮਜ਼ਮੂਨ ਵਿਕਸਿਤ ਕਰ ਸਕਣ ELL ਪ੍ਰੋਗਰਾਮ ਬਾਰੇ ਹੋਰ ਜਾਣਕਾਰੀ ਲਈ, ਇਥੇ ਕਲਿੱਕ ਕਰੋਹੋਰ ਮਹੱਤਵਪੂਰਣ ਦਸਤਾਵੇਜ਼ਾਂ ਲਈ ਲਿੰਕ ਹੇਠਾਂ ਮੁਹਈਆ ਕੀਤੇ ਗਏ ਹਨ

 

ਜਦੋਂ ਤੁਹਾਡਾ ਬੱਚਾ ਸਕੂਲ ਲਈ ਰਜਿਸਟਰ ਹੁੰਦਾ ਹੈ, ਤਾਂ ਉਸ ਵੇਲੇ ਕੀਤਾ ਗਿਆ ਇਹ ਸਰਵੇਖਣ, ਸਕੂਲ ਦੇ ਸਟਾਫ਼ ਨੂੰ ਦੱਸਦਾ ਹੈ ਕਿ ਤੁਸੀਂ ਆਪਣੇ ਘਰ ਵਿਚ ਕਿਹਡ਼ੀ ਭਾਸ਼ਾ ਬੋਲਦੇ ਹੋ ਅਤੇ ELL ਸੇਵਾਵਾਂ ਲਈ ਯੋਗਤਾ ਦਾ ਪਤਾ ਲਾਉਣ ਵਿਚ ਮਦਦ ਦਿੰਦਾ ਹੈ

ਘਰ ਵਿਚ ਬੋਲੀ ਜਾਣ ਵਾਲੀ ਭਾਸ਼ਾ ਦਾ ਪਤਾ ਲਾਉਣ ਬਾਰੇ ਸਰਵੇਖਣ [Home Language Identification Survey]

 

ਹਰ ਉਹ ਸਾਲ, ਜਿਸ ਲਈ ਤੁਹਾਡਾ ਬੱਚਾ ELL ਸੇਵਾਵਾਂ ਲਈ ਯੋਗ ਹੈ, ਤੁਹਾਡੇ ਸਕੂਲ ਨੂੰ ਹੇਠ ਲਿਖਿਆ ਸਰਵੇਖਣ ਅਤੇ ਫ਼ਾਰਮ ਤੁਹਾਨੂੰ ਦੇਣਾ ਚਾਹੀਦਾ ਹੈ, ਤਾਂ ਕਿ ਤੁਸੀਂ ਆਪਣੇ ਬੱਚੇ ਲਈ ਉਚਿਤ ਪ੍ਰੋਗਰਾਮ ਦੀ ਚੋਣ ਕਰ ਸਕੋ

ਮਾਤਾ-ਪਿਤਾ ਸਰਵੇਖਣ ਅਤੇ ਪ੍ਰੋਗਰਾਮ ਚੋਣ ਬਾਰੇ ਫ਼ਾਰਮ [Parent Survey and Program Selection Form]

 

ਈਕ ਵਾਰੀ ਤੁਹਾਡੇ ਬੱਚੇ (ਮੁੰਡਾ/ਕੁਡ਼ੀ) ਦੀ ਜਾਂਚ ਤੋਂ ਇਹ ਪਤਾ ਲੱਗਣ ਕਿ ਉਹ ਅੰਗ੍ਰੇਜ਼ੀ ਭਾਸ਼ਾ ਸਿਖਾਂਦਰੂ ਵਜੋਂ ਭਾਸ਼ਾ ਸਹਾਇਤਾ ਲਈ ਯੋਗ ਹੈ, ਤੁਹਾਡੇ ਬੱਚੇ ਦੇ ਦਰਜੇ ਬਾਰੇ ਤੁਹਾਨੂੰ ਜਾਣਕਾਰੀ ਦੇਣ ਲਈ ਤੁਹਾਨੂੰ ਹੇਠ ਲਿਖਿਆਂ ਵਿਚੋਂ ਇਕ ਪੱਤਰ ਮਿਲੇਗਾ:

ਪਲੇਸਮੈਂਟ ਬਾਰੇ ਪੱਤਰ [Placement Letter]

ਹੱਕਦਾਰੀ ਪੱਤਰ [Entitlement Letter]

ਜਾਰੀ ਹੱਕਦਾਰੀ ਪੱਤਰ [Continued Entitlement Letter]

ਗ਼ੈਰ-ਹੱਕਦਾਰੀ ਪੱਤਰ [Non Entitlement Letter]

ਤਰਮੀਮੀ (ਆਰਜ਼ੀ) ਪੱਤਰ [Transition Letter]